ਜਿਸ ਰਿਸ਼ਤੇ 'ਚ ਪਿਆਰ, ਇਮਾਨਦਾਰੀ, ਵਿਸ਼ਵਾਸ ਅਤੇ ਚੰਗੀ ਸਮਝ ਹੋਵੇ ਤਾਂ ਅਜਿਹੇ ਰਿਸ਼ਤਿਆਂ ਨਾਲ ਭਵਿੱਖ 'ਚ ਬਹੁਤ ਹੀ ਚੰਗਾ ਹੁੰਦਾ ਹੈ। ਲੜਕਾ ਹੋਵੇ ਜਾਂ ਫਿਰ ਲੜਕੀ ਹਰ ਕੋਈ ਚੰਗੇ ਰਿਲੇਸ਼ਨਸ਼ਿਪ 'ਚ ਰਹਿਣਾ ਚਾਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਨਾਲ ਅਜਿਹੀਆਂ ਗੱਲਾਂ 'ਤੇ ਸੋਚ-ਵਿਚਾਰ ਕਰਾਂਗੇ, ਜਿਸ ਨਾਲ ਤੁਸੀਂ ਡੇਵਿੰਗ ਬਨਾਮ ਰਿਲੇਸ਼ਨਸ਼ਿਪ 'ਚ ਆਪਣੇ ਰਿਸ਼ਤੇ ਦਾ ਸਟੇਟਸ ਚੰਗੀ ਤਰ੍ਹਾਂ ਜਾਣ ਸਕੋ।
ਡੇਟਿੰਗ—ਜੇਕਰ ਤੁਸੀਂ ਇਕ ਸਮੇਂ 'ਚ ਜ਼ਿਆਦਾ ਦੋਸਤਾਂ ਦੇ ਨਾਲ ਡੇਟਿੰਗ ਕਰਨ ਦਾ ਸੋਚ ਰਹੇ ਹੋ ਤਾਂ ਤੁਸੀਂ ਫਿਲਹਾਲ ਸਥਾਈ ਰਿਲੇਸ਼ਨਸ਼ਿਪ ਤੋਂ ਦੂਰ ਰਹਿਣਾ ਚਾਹੋਗੇ।
ਜੇਕਰ ਡੇਟ ਕਰਨ ਦੇ ਸਮੇਂ ਤੁਸੀਂ ਇਕ ਦੂਜੇ ਦੇ ਨਾਲ ਰੋਮਾਂਟਿਕ ਨਹੀਂ ਹੁੰਦੇ ਹਾਂ ਇਸ ਦਾ ਮਤਲੱਬ ਹੈ ਕਿ ਤੁਹਾਡਾ ਰਿਸ਼ਤਾ ਮਜ਼ਬੂਤ ਨਹੀਂ ਹੈ। ਇਸ ਲਈ ਕੋਸ਼ਿਸ਼ ਕਰੀਏ ਕਿ ਡੇਟਿੰਗ ਦੇ ਸਮੇਂ ਤੁਹਾਡਾ ਰੋਮਾਂਸ ਜ਼ਰੂਰ ਹੋਵੇ, ਨਹੀਂ ਤਾਂ ਤੁਸੀਂ ਆਪਣੇ ਰਿਲੇਸ਼ਨਸ਼ਿਪ 'ਚ ਇਕ ਦੂਜੇ ਤੋਂ ਦੂਰ ਰਹੋਗੇ।
ਰਿਲੇਸ਼ਨਸ਼ਿਪ—ਜੇਕਰ ਤੁਸੀਂ ਆਪਣੇ ਦੋਸਤਾਂ ਦੇ ਨਾਲ ਹਰ ਸਮੇਂ ਆਪਣੇ ਰਿਸ਼ਤੇ ਦੇ ਗੱਲ ਕਰਦੇ ਰਹਿੰਦੇ ਹੋ ਇਸ ਦਾ ਮਤਲਬ ਹੈ ਕਿ ਤੁਹਾਡਾ ਰਿਸ਼ਤਾ ਡੂੰਘਾ, ਪਿਆਰ ਵਾਲਾ ਹੈ ਅਤੇ ਤੁਸੀਂ ਅਜਿਹੇ ਰਿਸ਼ਤੇ 'ਚ ਅੱਗੇ ਵੱਧਣਾ ਚਾਹੁੰਦੇ ਹੋ।
ਜੇਕਰ ਤੁਸੀਂ ਆਪਣੇ ਰਿਸ਼ਤੇ 'ਚ ਹਰ ਗੱਲ ਨੂੰ ਇਕ-ਦੂਜੇ ਦੇ ਨਾਲ ਸ਼ੇਅਰ ਕਰਦੇ ਹੋ ਤਾਂ ਇਸ ਦਾ ਮਤਲੱਬ ਹੈ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਦੋਵਾਂ ਨੂੰ ਇਕ ਦੂਜੇ ਦੇ ਪ੍ਰਤੀ ਇਮਾਨਦਾਰੀ ਦੇ ਬਾਰੇ 'ਚ ਪਤਾ ਚੱਲਦਾ ਹੈ।
ਹਰ ਰਿਸ਼ਤੇ ਦੀ ਬੁਨਿਆਦ ਤਾਂ ਚੰਗੀ ਹੁੰਦੀ ਹੈ ਜਦੋਂ ਤੁਸੀਂ ਇਕ-ਦੂਜੇ 'ਤੇ ਅਟੁੱਟ ਵਿਸ਼ਵਾਸ ਕਰਦੇ ਹੋ। ਜੇਕਰ ਕੋਈ ਤੁਹਾਡੇ ਪਾਰਟਨਰ ਦੇ ਬਾਰੇ 'ਚ ਕੁਝ ਬੇਕਾਰ ਗੱਲ ਕਹੇ ਤਾਂ ਤੁਸੀਂ ਅਜਿਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ। ਇਸ ਕਾਰਨ ਤੁਸੀਂ ਕਿਸੇ ਦੇ ਬਹਿਕਾਵੇ 'ਚ ਵੀ ਨਹੀਂ ਆਉਂਦੇ। ਇੰਨਾ ਅਟੁੱਟ ਵਿਸ਼ਵਾਸ ਹੋਣ ਦੇ ਕਾਰਨ ਤੁਹਾਡਾ ਰਿਸ਼ਤਾ ਇੰਨਾ ਡੂੰਘਾ ਅਤੇ ਗੁੜਾ ਹੋ ਜਾਂਦਾ ਹੈ ਕਿ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ 'ਚ ਖੁਸ਼ ਰਹਿੰਦੇ ਹੋ।
ਜਾਣੋ ਦਿਨ 'ਚ ਕਿੰਨੀ ਵਾਰ ਦੁੱਧ ਪੀਣਾ ਚਾਹੀਦਾ ਹੈ ਤੁਹਾਨੂੰ
NEXT STORY